ਪੰਜਾਬ : ਬੇਅਦਬੀ ਦੇ ਦੋਸ਼ੀ ਪਤੀ-ਪਤਨੀ ਦਾ ਪਿੰਡ ਵਾਸੀਆਂ ਨੇ ਕੀਤਾ ਹੁੱਕਾ ਪਾਣੀ ਬੰਦ, ਦੇਖੋ ਵੀਡਿਓ 

ਬਟਾਲਾ: ਕੁਝ ਦਿਨ ਪਹਿਲਾਂ ਜੋ ਬਟਾਲੇ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਉਸ ਦੇ ਦੋਸ਼ੀ ਪਿੰਡ ਦੇ ਹੀ ਨਿਕਲੇ ਜੋ ਮੀਆਂ-ਬੀਵੀ ਹਨ ਜਿਨ੍ਹਾਂ ਵੱਲੋਂ ਇਹ ਬੇਅਦਬੀ ਕੀਤੀ ਗਈ ਸੀ। ਅੱਜ ਪਿੰਡ ਵਡਾਲਾ ਗ੍ਰੰਥੀਆਂ ਪੁੱਜੇ ਸਤਿਕਾਰ ਕਮੇਟੀ ਦੇ ਬਲਬੀਰ ਸਿੰਘ ਮੁੱਛਲ ਵੱਲੋਂ ਇਕ ਮਤਾ ਪਾਸ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਕਿਹਾ ਗਿਆ ਕਿ ਕੋਈ ਵੀ ਇਸ ਪਰਿਵਾਰ ਨਾਲ  ਕਿਸੇ ਤਰ੍ਹਾਂ ਦਾ ਵੀ ਕੋਈ ਰਿਸ਼ਤਾ ਨਹੀਂ ਰੱਖੇਗਾ। ਇਸ ਪਰਿਵਾਰ ਦਾ ਪਿੰਡ ਵਿਚ ਪੂਰੀ ਤਰਾਂ ਬਾਈਕਾਟ ਕੀਤਾ ਜਾਵੇ। ਜੇਕਰ ਕੋਈ ਇਹਨਾਂ  ਨਾਲ ਸਬੰਧ ਰੱਖਦਾ ਹੈ ਤਾਂ ਉਸ ਦਾ ਵੀ ਪਿੰਡ ਵਿੱਚੋਂ  ਬਾਈਕਾਟ ਕੀਤਾ ਜਾਵੇਗਾ। ਮੁੱਛਲ ਵੱਲੋਂ ਪ੍ਰਸ਼ਾਸਨ ਨੂੰ ਕਿਹਾ ਕਿ ਅਜਿਹੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ, ਜੇਕਰ ਕੋਈ ਸਿੰਘ ਇਨ੍ਹਾਂ ਬੇਅਦਬੀ ਕਰਨ ਵਾਲਿਆਂ ਦਾ ਸੋਧਾ ਲਾਉਂਦਾ  ਹੈ ਤਾਂ ਉਸ ਤੇ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ। 

Comments

Leave a Reply

Your email address will not be published. Required fields are marked *