ਪੰਜਾਬ: 27 ਸਾਲਾ ਨੌਜਵਾਨ ਚੜਿਆ ਚਿੱਟੇ ਦੀ ਭੇਟ, ਹੋਈ ਮੌਤ, ਦੇਖੋ ਵੀਡਿਓ

ਕੋਟਕਪੁਰਾ: ਜ਼ਿਲਾ ਕੋਟਕਪੂਰਾ ਦੇ ਰਿਸ਼ੀ ਨਗਰ ਵਿੱਚੋਂ ਇਕ 27 ਸਾਲ ਦੇ ਨੌਜਵਾਨ ਗਗਨਦੀਪ ਪੁੱਤਰ ਕਾਲਾ ਸਿੰਘ ਦੀ ਨਸ਼ੇ ਦੇ ਕਾਰਣ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕੋਟਕਪੂਰਾ ਦੇ ਰਿਸ਼ੀ ਨਗਰ ਵਿੱਚ ਇਕ ਨੌਜਵਾਨ ਜਿਸਦਾ ਨਾਮ ਗਗਨਦੀਪ ਸਿੰਘ ਹੈ ਦੀ ਚਿੱਟੇ ਦੇ ਨਸ਼ੇ ਦੇ ਕਾਰਣ ਮੌਤ ਹੋ ਗਈ। ਮਿ੍ਤਕ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਛੱਡ ਗਿਆ ਹੈ। 

ਮਿ੍ਤਕ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਮੈਂ ਦਿਹਾੜੀ ਕਰਦੀ ਹਾਂ ਤੇ ਮੇਰੇ 2 ਬੱਚੇ ਹਨ। ਉਨਾਂ ਨੇ ਦੱਸਿਆ ਕਿ ਇਹ ਗਾਂਧੀ ਬਸਤੀ ਦੇ ਲੰਗੂ ਕੋਲੋਂ ਚਿੱਟਾ ਲੈ ਕੇ ਆਇਆ ਸੀ ਅਤੇ ਮੈਨੂੰ ਜੁਆਕਾਂ ਨੇ ਦੱਸਿਆ ਕਿ ਡੈਡੀ ਨਹਾਉਣ ਵੇਲੇ ਡਿੱਗਿਆ ਪਿਆ ਹੈ ਅਤੇ ਜਦੋਂ ਅਸੀ ਦੇਖਿਆ ਤਾਂ ਪਤਾ ਲਗਿਆ ਕਿ ਉਸਦੀ ਮੌਤ ਹੋ ਗਈ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। 

Comments

Leave a Reply

Your email address will not be published. Required fields are marked *