ਪੰਜਾਬ : ਕੋਟਕਪੂਰਾ ਰੇਲਵੇ ਸਟੇਸ਼ਨ ਤੇ ਯਾਤਰੀ ਹੋ ਰਹੇ ਪ੍ਰੇਸ਼ਾਨ, ਦੇਖੋ ਵੀਡਿਓ

ਕੋਟਕਪੂਰਾ : ਕੋਟਕਪੁਰਾ ਰੇਲਵੇ ਸਟੇਸ਼ਨ ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਕਾਫੀ ਮੁਸ਼ਕਿਲਾਂ ਦਾ ਸਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਸਟੇਸ਼ਨ ਤੇ ਇਕੋ ਇਕ ਵਾਰਟ ਕੂਲਰ ਲਗਾ ਹੋਇਆ ਹੈ ਤੇ ਉਹ ਵੀ ਕਾਫੀ ਸਮੇਂ ਤੋਂ ਖਰਾਬ ਹੈ। ਜਿਸ ਕਾਰਨ ਇੰਨੀ ਗਰਮੀ ਵਿੱਚ ਰੇਲਵੇ ਸਟੇਸ਼ਨ ਆਉਣ ਜਾਣ ਵਾਲੇ ਯਾਤਰੀਆਂ ਨੂੰ ਗਰਮ ਪਾਣੀ ਪੀਣਾ ਪੈਂਦਾ ਹੈ।  

ਇਸ ਬਾਰੇ ਜਾਣਕਾਰੀ ਦਿੰਦੇ ਹੋਏ  ਪ੍ਰੇਮ ਸਿੰਘ ਨੇ ਕਿਹਾ ਕਿ ਅਸੀਂ ਸ਼੍ਰੀ ਮੁਕਤਸਰ ਸਾਹਿਬ ਤੋਂ ਆਏ ਹਾਂ ਅਤੇ ਜਦੋਂ ਪਿਆਸ ਲਗਣ ਕਾਰਨ ਅਸੀ ਪਾਣੀ ਪੀਣ ਲੱਗੇ ਤਾਂ ਗਰਮੀ ਬਹੁਤ ਹੋਣ ਕਾਰਨ ਪਾਣੀ ਤੱਤਾ ਤੇ ਕੌੜਾ ਸੀ । ਰੇਲਵੇ ਸਟੇਸ਼ਨ ਤੇ ਕੋਈ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਗੁਰਜੰਟ ਸਿੰਘ ਨੇ ਕਿਹਾ ਕਿ ਕੋਟਕਪੂਰਾ ਤੋਂ ਬਠਿੰਡਾ ਚਲੇ ਸੀ ਅਤੇ ਇਥੇ ਕੋਈ ਪੀਣ ਵਾਲੇ ਠੰਡੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਉਨਾਂ ਕਿਹਾ ਕਿ ਸਫਰ ਵਿੱਚ ਬਜ਼ੁਰਗ ਤੇ ਬੱਚੇ ਵੀ ਹੁੰਦੇ ਹਨ ਜਿਨਾਂ ਨੂੰ ਪੀਣ ਵਾਲੇ ਕੋਈ ਖਾਸ ਪ੍ਰਬੰਧ ਨਾ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਹੋੋਰ ਵਿਅਕਤੀ ਜਿਸਦਾ ਨਾਮ ਰਾਹੁਲ ਸ਼ਰਮਾ ਸੀ ਉਸਨੇ ਕਿਹਾ ਕਿ ਉਹ ਰੋਜ਼ਾਨਾ ਸਫਰ ਕਰਦੇ ਹੈ, ਹਰ ਸਟੇਸ਼ਨ ਤੇ ਪੀਣ ਵਾਲੇ ਪਾਣੀ ਦਾ ਕੋਈ ਨਾ ਕੋਈ ਪ੍ਰਬੰਧ ਹੁਦਾ ਹੈ ਪਰ ਇਥੇ ਪੀਣ ਵਾਲੇ ਪਾਣੀ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਸਰਕਾਰਾਂ ਨੂੰ ਚਾਹੀਦਾ ਹੈ ਇਥੇ ਉਹ ਪੀਣ ਵਾਲੇ ਠੰਡੇ ਪਾਣੀ ਦੀ ਸਹੂਲਤ ਦੇਣ।

Comments

Leave a Reply

Your email address will not be published. Required fields are marked *