ਪੰਜਾਬ : ਬਟਾਲਾ ਵਿੱਖੇ ਅਫਸਰਾਂ ਦੀ ਮਿਲੀਭੁਗਤ ਨਾਲ ਹੋ ਰਹੀਆਂ ਹਨ ਜਾਅਲੀ ਰਜਿਸਟਰੀਆਂ, ਦੇਖੋ ਵੀਡਿਓ

ਬਟਾਲਾ : ਬਟਾਲਾ ਵਿੱਖੇ ਅਫਸਰਾਂ ਦੀ ਮਿਲੀਭੁਗਤ ਨਾਲ ਜਾਅਲੀ ਰਜਿਸਟਰੀਆਂ ਬਣਾਉਣ ਦੇ ਆਰੋਪ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਰਾਜਾ ਵਾਲਿਆਂ ਨੇ ਕਾਰਪੋਰੇਸ਼ਨ ਬਟਾਲਾ ਅਤੇ ਤਹਿਸੀਲ ਬਟਾਲਾ ਵਿੱਚ ਆਪਣੇ ਸਾਥੀਆਂ ਸਮੇਤ ਜਾਕੇ ਦੇ ਆਰਟੀਆਈ ਦੀ ਮੰਗ ਕੀਤੀ ਹੈ। ਰਾਜਾ ਵਾਲਿਆ ਨੇ ਕਿਹਾ ਕਿ ਸਾਡੇ ਕੋਲ ਪੁਖਤਾ ਸਬੂਤ ਨੇ ਕਿ ਅਫਸਰਾਂ ਦੀ ਮਿਲੀ ਭੁਗਤ ਕਰਕੇ ਬਟਾਲਾ ਵਿੱਚ ਜਾਲੀ ਰਜਿਸਟਰੀਆਂ ਕੀਤੀਆਂ ਗਈਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਗ ਮਾਨ ਵੱਲੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ  ਰਹੀਆਂ ਹਨ। ਲੇਕਿਨ ਕਈ ਥਾਵਾਂ ਤੇ ਸਰਕਾਰੀ ਕਰਮਚਾਰੀ ਹੀ ਭ੍ਰਿਸ਼ਟਾਚਾਰ ਨੂੰ ਬੜਾਵਾ ਦੇ ਰਹੇ ਹਨ। ਕੁਝ ਸਰਕਾਰੀ ਅਧਿਕਾਰੀਆਂ ਵਲੋਂ ਭ੍ਰਿਸ਼ਟਾਚਾਰ ਬੰਦ ਨਹੀਂ ਕੀਤਾ ਜਾ ਰਿਹਾ। ਜਦੋ ਅਸੀਂ ਆਰਟੀਆਈ ਦਾ ਜਵਾਬ ਮੰਗਿਆ ਤਾਂ ਨਾਇਬ ਤਹਿਸੀਲਦਾਰ ਵਲੋਂ ਸਾਡੇ ਨਾਲ ਬਦਸਲੂਕੀ ਕੀਤੀ ਗਈ।

Comments

Leave a Reply

Your email address will not be published. Required fields are marked *