ਪੰਜਾਬ: ਬਿਜਲੀ ਮੁਲਾਜਮਾਂ ਨੇ ਢਾਬੇ ਮਾਲਕ ਨਾਲ ਕੀਤੀ ਕੁੱਟਮਾਰ, ਫਿਰ ਕੱਟਿਆ ਕੁਨੈਕਸ਼ਨ, ਦੇਖੋ CCTV

ਫਿਰੋਜ਼ਪੁਰ: ਬੀਤੀ ਦੇਰ ਰਾਤ ਬਿਜਲੀ ਮੁਲਾਜਮਾਂ ਵੱਲੋਂ ਇੱਕ ਢਾਬੇ ਅੰਦਰ ਵੜ ਕੇ ਇੱਟਾਂ ਰੋੜੇ ਚਲਾਏ ਗਏ। ਢਾਬੇ ਦੇ ਮਾਲਕ ਦੀ ਕੁੱਟਮਾਰ ਕਰਦਿਆਂ ਢਾਬੇ ਦੀ ਭੰਨ ਤੋੜ ਵੀ ਕੀਤੀ। 

ਮਾਮਲਾ ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ ਵਾਲਾ ਚੌਂਕ ਦਾ ਹੈ, ਜਿਥੇ ਕਾਕਾ ਢਾਬੇ ਜੇ ਅੰਦਰ ਦੁਪਹਿਰ ਵੇਲੇ ਬਿਜਲੀ ਮੁਲਾਜਮਾਂ ਵੱਲੋਂ ਸ਼ਰਾਬ ਪੀਂਦਿਆਂ ਸ਼ੋਰ ਸ਼ਰਾਬਾ ਕੀਤਾ ਗਿਆ। ਢਾਬੇ ਦੇ ਮਾਲਕ ਵੱਲੋਂ ਰੋਕਣ ਤੇ ਧਮਕੀ ਦੇ ਗਏ ਕਿ ਰਾਤ ਨੂੰ ਵੇਖ ਲਵਾਂਗੇ। 

ਢਾਬੇ ਦੇ ਮਾਲਕ ਨੇ ਦੱਸਿਆ ਕਿ ਰਾਤ ਵੇਲੇ ਮੁੜ ਬਿਜਲੀ ਮੁਲਾਜਮ ਆਏ ਅਤੇ ਢਾਬੇ ਅੰਦਰ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ਜਿਸ ਕਰਕੇ ਢਾਬੇ ਅੰਦਰ ਭੰਨ ਤੋੜ ਵੀ ਕੀਤੀ ਗਈ। ਮੁਲਾਜਮਾਂ ਨੂੰ ਜਦ ਇਹ ਸਭ ਕਰਨ ਤੋਂ ਰੋਕਿਆ ਗਿਆ ਤਾਂ ਉਹ ਨੇ ਮੇਰੀ ਕੁੱਟ ਮਾਰ ਕੀਤੀ। ਜਾਂਦੇ ਹੋਏ ਬਿਜਲੀ ਮੁਲਾਜਮਾਂ ਨੇ ਢਾਬੇ ਦੀ ਬਿਜਲੀ ਵੀ ਕੱਟ ਦਿੱਤੀ। ਢਾਬੇ ਦੇ ਮਾਲਕ ਨੇ ਇਨਸਾਫ ਦੀ ਮੰਗ ਕੀਤੀ ਹੈ।

Comments

Leave a Reply

Your email address will not be published. Required fields are marked *