ਪੰਜਾਬ : ਪਲਾਟ ਤੇ ਕਬਜਾ ਲੈਣ ਦੇ ਵਿਰੋਧ ‘ਚ ਕਲੋਨੀ ਨਿਵਾਸੀ ਪਹੁੰਚੇ SSP ਦਫਤਰ , ਦੇਖੋ ਵੀਡੀਓ

ਸ਼੍ਰੀ ਮੁਕਤਸਰ ਸਾਹਿਬ : ਸ਼ਹਿਰ ਦੀ ਇਕ ਕਲੋਨੀ ਚ ਪਲਾਟ ਤੇ ਕਬਜਾ ਲੈਣ ਲਈ ਹੋਈ ਗੁੰਡਾਗਰਦੀ ਦਾ ਮਾਮਲਾ ਸਾਮਣੇ ਆਇਆ ਹੈ। ਇਹ ਘਟਨਾ ਕੋਟਲੀ ਰੋਡ ਦੀ ਵੋਹਰਾ ਕਲੋਨੀ ਦੀ ਗਲੀ ਨੰਬਰ 3 ਦੀ ਦਸੀ ਜਾ ਰਹੀ ਹੈ। ਜਿਥੇ ਝਗੜੇ ਵਾਲੇ ਪਲਾਟ ਦਾ ਕਬਜਾ ਲੈਣ ਲਈ ਕਲੋਨੀ ਚ ਤੇਜਧਾਰ ਹਥਿਆਰਾਂ ਨਾਲ ਕਈ ਵਿਅਕਤੀਆਂ ਵਲੋਂ ਗੁੰਡਾਗਰਦੀ ਕੀਤੀ ਗਈ। ਇਹ ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ।

ਵੀਡੀਓ ਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਹਥਿਆਰਾ ਨਾਲ ਲੈਸ ਬੰਦਿਆਂ ਨੇ ਇਕ ਪਲਾਟ ਦਾ ਗੇਟ ਅਤੇ ਪਿੱਲਰ ਤੋੜ ਕੇ ਅੰਦਰ ਵੜ ਗਏ । ਜਿਸ ਨਾਲ ਕਲੋਨੀ ਚ ਦਹਸ਼ਤ ਫੈਲ ਗਈ ਹੈ। ਇਸ ਗੁੰਡਾਗਰਦੀ ਦਾ ਵਿਰੋਧ ਕਰਦੇ ਹੋਏ ਇਲਾਕਾ ਨਿਵਾਸੀਆਂ ਨੇ ssp ਨੂੰ ਮਿਲ ਕੇ ਅਪੀਲ ਕੀਤੀ ਹੈ ਕਿ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਵਾਲੇ ਵਿਅਕਤੀਆਂ ਦੇ ਉਤੇ ਕਾਰਵਾਈ ਕੀਤੀ ਜਾਵੇ।

Comments

Leave a Reply

Your email address will not be published. Required fields are marked *