ਪੰਜਾਬ : ਪਾਸ਼ ਕਲੋਨੀ ਚ ਚੱਲਿਆ ਪੀਲਾ ਪੰਜਾਂ, ਹਟਾਏ ਨਜਾਇਜ ਕਬਜ਼ੇ, ਦੇਖੋ ਵੀਡਿਓ

ਪੰਜਾਬ : ਬਟਾਲਾ ਦੀ ਪਾਸ਼ ਕਾਲੋਨੀ ਸ਼ਾਸਤਰੀ ਨਗਰ ਵਿੱਚ ਊਸ ਵੇਲੇ ਹੜਕੰਪ ਮੱਚ ਗਿਆ ਜਦੋਂ ਕਲੋਨੀ ਦੇ ਅੰਦਰ ਕੋਠਿਆ ਦੇ ਸਾਹਮਣੇ ਲੋਕਾਂ ਵਲੋਂ ਕੀਤੇ ਗਏ ਨਜਾਇਜ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਵਲੋਂ ਪੀਲਾ ਪੰਜਾਂ ਚਲਾਇਆ ਗਿਆ। ਇਸ ਮੌਕੇ ਪੀਲੇ ਪੰਜੇ ਨਾਲ ਕੋਠਿਆ ਦੇ ਸਾਹਮਣੇ ਕੀਤੇ ਗਏ ਨਜਾਇਜ ਕਬਜ਼ਿਆਂ ਨੂੰ ਡੇਗ ਦਿੱਤਾ ਗਿਆ। ਮੌਕੇ ਤੇ ਕਾਲੋਨੀ ਵਾਸੀ ਇਕੱਠੇ ਹੋ ਗਏ ਅਤੇ ਲੋਕਾਂ ਨੇ ਗੁੱਸੇ ਵਿਚ ਆਕੇ ਅਧਿਕਾਰੀਆਂ ਨਾਲ ਝਗੜਣਾ ਸ਼ੁਰੂ ਕਰ ਦਿੱਤਾ ਲੋਕਾਂ ਦਾ ਕਹਿਣਾ ਸੀ ਕਿ ਕਿਸੇ ਨੂੰ ਵੀ ਪਹਿਲਾਂ ਨੋਟਿਸ ਨਹੀਂ ਦਿੱਤਾ ਗਿਆ ਅਤੇ ਅਚਾਨਕ ਕਾਰਵਾਈ ਕਰ ਦਿੱਤੀ ਗਈ, ਪਰ ਅਧਿਕਾਰੀਆਂ ਦਾ ਕਹਿਣਾ ਸੀ ਕਿ ਪਹਿਲਾਂ ਤੋਂ ਹੀ ਨੋਟਿਸ ਭੇਜੇ ਗਏ ਸਨ।

ਓਥੇ ਹੀ ਕਾਲੋਨੀ ਨਿਵਾਸੀ ਐਮ.ਸੀ. ਦਵਿੰਦਰ ਸਿੰਘ ਅਤੇ ਹੀਰਾ ਸਿੰਘ ਨੇ ਕਿਹਾ ਕਿ ਕਾਲੋਨੀ ਅੰਦਰ ਗਰੀਨ ਬੈਲਟ ਨੂੰ ਡੇਗਿਆ ਜਾ ਰਿਹਾ ਹੈ ਜੋ ਸਰਾਸਰ ਗਲਤ ਹੈ। ਨਗਰ ਨਿਗਮ ਵਲੋਂ ਪਹਿਲਾ ਕੋਈ ਨੋਟਿਸ ਨਹੀਂ ਦਿੱਤਾ ਗਿਆ। ਓਹਨਾਂ ਕਿਹਾ ਕਿ ਗਰੀਨ ਬੈਲਟ ਉਤੇ ਕਿਸੇ ਦਾ ਕੋਈ ਨਜਾਇਜ ਕਬਜ਼ਾ ਨਹੀਂ ਹੈ, ਕੇਵਲ ਫੁਲ-ਬੁੱਟੇ ਲਗਾ ਰੱਖੇ ਹਨ, ਉਥੇ ਹੀ ਲੋਕਾਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਵੀ ਕੀਤੀ ਗਈ ।

ਓਥੇ ਹੀ ਨਗਰ ਨਿਗਮ ਦੇ ਅਧਿਕਾਰੀ ਵਰਿੰਦਰ ਮੋਹਨ ਅਤੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਇਸ ਕਾਰਵਾਈ ਨੂੰ ਲੈਕੇ ਕਿਹਾ ਕਿ ਉਕਤ ਕਾਲੋਨੀ ਅੰਦਰ ਨਜਾਇਜ ਕਬਜ਼ਿਆਂ ਦੀ ਸ਼ਿਕਾਇਤ ਮਿਲੀ ਸੀ ਜਿਸ ਨੂੰ ਲੈਕੇ ਜਾਂਚ ਕੀਤੀ ਗਈ ਅਤੇ ਕਾਲੋਨੀ ਵਾਸੀਆਂ ਨੂੰ ਨਜਾਇਜ ਕਬਜ਼ੇ ਹਟਾਉਣ ਦੇ ਪਹਿਲਾਂ ਨੋਟਿਸ ਦਿੱਤੇ ਗਏ, ਪਰ ਜਦੋ ਕੋਈ ਹੱਲ ਨਾ ਹੋਇਆ ਤਾਂ ਅੱਜ ਵਿਭਾਗ ਦੇ ਵਲੋਂ ਦਿੱਤੇ ਗਏ ਹੁਕਮਾਂ ਸਦਕੇ ਇਸ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਕਾਲੋਨੀ ਅੰਦਰੋਂ ਨਜਾਇਜ ਕਬਜ਼ਿਆਂ ਉੱਤੇ ਪੀਲਾ ਪੰਜਾਂ ਚਲਾਇਆ ਗਿਆ ਹੈ। ਇਸ ਮੌਕੇ ਲੋਕਾਂ ਨੇ ਅਧਿਕਾਰੀਆਂ ਨਾਲ ਝਗੜਾ ਵੀ ਕੀਤਾ। ਹੁਣ ਬਾਕੀ ਰਹਿੰਦੀ ਕਾਰਵਾਈ ਨੂੰ ਵੀ ਜਲਦ ਨੇਪਰੇ ਚਾੜ੍ਹਿਆ ਜਾਵੇਗਾ। 

Comments

Leave a Reply

Your email address will not be published. Required fields are marked *